Bhagat Kabir Welfare Foundation

About

Bhagat Kabir Welfare Foundation (Regd.)

ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਸਥਾਪਨਾ;

ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਸ਼ੁਰੂਆਤ ਅਕਤੂਬਰ 2015 'ਚ ਹੋਈ।

ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ

ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਭਗਤ ਕਬੀਰ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਦੇ ਨਾਲ ਸੰਬੰਧਿਤ ਸੂਬਾ ਪੱਧਰੀ ਸੈਮੀਨਾਰ ਰਤਨ ਪ੍ਰੋਫੈਸ਼ਨਲ ਕਾਲਜ ਮੋਹਾਲੀ ਵਿਖੇ 11 ਅਪ੍ਰੈਲ 2018 , ਸਥਾਨ  – ਰਤਨ ਪ੍ਰਫੈਸਨਲ ਕਾਲਜ ਸੋਹਾਣਾ , ਸੈਕਟਰ 78 ਵਿਖੇ ਕਰਵਾਇਆ ਗਿਆ।    ਹਰਿੰਦਰਪਾਲ ਸਿੰਘ ਚੰਦੂਮਾਜਰਾ- ਵਿਧਾਇਕ ਸਨੌਰ,ਐਨ.ਕੇ. ਸ਼ਰਮਾ ਵਿਧਾਇਕ ਡੇਰਾਬਸੀ, ਪ੍ਰੋਫੈਸਰ ਤੇਜਿੰਦਰ ਪਾਲ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਅਤੇ ਹਲਕਾ ਇੰਚਾਰਜ ਮੋਹਾਲੀ  ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ।
 ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਵੀਰ ਦਵਿੰਦਰ ਸਿੰਘ -ਉੱਘੇ ਸਿੱਖ ਚਿੰਤਕ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਹਮੀਰ ਸਿੰਘ ਨਿਊਜ਼ ਕੋਆਰਡੀਨੇਟਰ ਪੰਜਾਬੀ ਟ੍ਰਿਬਿਊਨ,ਡਾ. ਹਰਭਜਨ ਸਿੰਘ ਡਾਇਰੈਕਟਰ (ਸੇਵਾਮੁਕਤ) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਉੱਘੇ ਪੰਥਕ ਵਿਦਵਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਚੇਅਰਮੈਨਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨਿਭਾਈ।
p-about

ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੇ ਉਦੇਸ਼ :

ਜੀਵਨ -

ਕਬੀਰ ਪਰਮੇਸ਼ਵਰ ਜੀ ਦਾ ਪ੍ਰਗਟਾ ਜੇਠ ਮਹੀਨੇ ਦੀ ਸ਼ੁਕਲ ਪੂਰਨਮਾਸੀ ਵਿਕਰਮੀ ਸੰਮਤ 1455 (ਸੰਮਤ 1455) ਦੇ ਸੋਮਵਾਰ (ਬ੍ਰਹਮਾ ਮੁਹੂਰਤ ਦਾ ਸਮਾਂ ਜੋ ਸੂਰਜ ਚੜ੍ਹਨ ਤੋਂ ਡੇਢ ਘੰਟਾ ਪਹਿਲਾਂ ਦਾ ਹੈ) ਨੂੰ ਹੋਇਆ । ਪਰਮਾਤਮਾ ਕਬੀਰ ਜੀ ਬਨਾਰਸ (ਵਾਰਾਣਸੀ) ਕਾਸ਼ੀ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਲਹਿਰ ਤਾਰਾ ਤਲਾਅ ਦੇ ਵਿਚ ਇਕ ਨਿਹਸਤਾਂ ਦੰਪਤੀ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨਾਂ ਨੇ ਪਰਮਾਤਮਾ ਕਬੀਰ ਜੀ ਦਾ ਪਾਲਣ-ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ। ਇਤਿਹਾਸ ਤੱਥਾਂ ਮੁਤਾਬਿਕ ਪਤਾ ਚਲਦਾ ਹੈ ਕਿ ਨੀਰੂ ਨਿੰਮਾ ਭ੍ਰਮਣ ਸਨ ਅਤੇ ਹਿੰਦੂ ਧਰਮ ਦੇ ਦੂਸਰੇ ਭ੍ਰਮਣ ਅਤੇ ਮੁਸਲਮਾਨ ਧਰਮ ਦੇ ਕਾਜੀਆਂ ਨੇ ਸਾਜਿਸ਼ ਰਚ ਕੇ ਨੀਰੂ ਅਤੇ ਨਿੰਮਾ ਦਾ ਧਰਮ ਪਰਵਰਤਨ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ। ਅਤੇ ਉਹਨਾਂ ਨੇ ਆਪਣੇ ਗੁਜ਼ਾਰੇ ਲਈ ਜੁਲਾਹੇ ਦਾ ਕੰਮ ਕਰਨ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ। ਉਨ੍ਹਾਂ ਦਾ ਇੱਕ ਮੂੰਹ ਬੋਲਾ ਪੁੱਤਰ ’ਕਮਾਲ’ ਤੇ ਮੂੰਹ ਬੋਲੀ ਪੁੱਤਰੀ ’ਕਮਾਲੀ’ ਸੀ। ਕਬੀਰ ਪਰਮੇਸ਼ਵਰ ਜੀ ਨੂੰ ਸੂਫ਼ੀ ਕਵੀ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਕਬੀਰ ਪਰਮੇਸ਼ਵਰ ਜੀ ਨੂੰ ਮੰਨਣ ਵਾਲੇ ਕਬੀਰ ਪੰਥੀਆਂ ਦਾ ਵਿਚਾਰ ਹੈ ਕਿ ਅੱਜ ਤੋਂ 600 ਸਾਲ ਪਹਿਲਾਂ ਪਰਮੇਸ਼ਵਰ ਕਬੀਰ ਜੀ ਇਸ ਧਰਤੀ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਲੋਕਾਂ ਵਿੱਚ ਅਜਿਹਾ ਭੁਲੇਖਾ ਹੈ ਕਿ ਸਵਾਮੀ ਰਾਮਾਨੰਦ ਜੀ ਪਰਮੇਸ਼ਵਰ ਕਬੀਰ ਜੀ ਦੇ ਲੋਕ ਦਿਖਾਵਾ ਗੁਰੂ ਸਨ।ਪਰ ਇਹ ਗੱਲ ਤੱਥਾਂ ਦੇ ਉਲਟ ਹੈ ।

ਵਿਚਾਰਧਾਰਾ

ਕਬੀਰ ਪਰਮੇਸ਼ਵਰ ਜੀ ਕਹਿੰਦੇ ਹਨ ਕਿ ਸਾਰੇ ਇਨਸਾਨ ਇੱਕ ਹਨ,ਅਤੇ ਅੱਲਾ ਤੇ ਰਾਮ ਵਿਚ ਕੋਈ ਫਰਕ ਨਹੀਂ:

ਕਬੀਰ ਪਰਮੇਸ਼੍ਵਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਸਤਿਗੁਰੂ ਤੋਂ ਪ੍ਰਸਾਦ ਰੂਪ ਮਤਲਬ ਸੱਚੇ ਨਾਂ (ਮੰਤ੍ਰ) ਲੇ ਕੇ ਦਿਲੋਂ ਜਪਣ ਲਈ ਪ੍ਰੇਰਨਾ ਦਿੱਤੀ।

about

ਗੁਰੂ ਗ੍ਰੰਥ ਵਿੱਚ ਮਿਲਦੀ ਕਬੀਰ ਦੀ ਬਾਣੀ ਰਾਗਾਂ ਅਨੁਸਾਰ ਹੇਠ ਲਿਖਿਤ ਹੈ-

ਇਸ ਤਰਾ ਕਬੀਰ ਜੀ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ,1 ਥਿਤੀ,1 ਸਤਵਾਰਾ ਤੇ 243 ਸਲੋਕ ਸੰਕਲਿਤ ਹਨ। ਆਪ ਜੀ ਦੀ ਬਾਣੀ 17 ਰਾਗਾ ਵਿੱਚ ਵਿਉਤਬੱਧ ਹੈ। ਆਪ ਦੀ 8 ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆ ਹਨ। ਸ਼ਬਦਾਂ ਤੋਂ ਇਲਾਵਾ 238 ਸਲੋਕ ਵੀ ਹਨ।[4] ਕਬੀਰ ਜੀ ਦੇ ਦੋਹੇ[5] ਵਿਸ਼ਵ ਭਰ ਵਿੱਚ ਪ੍ਰਸਿਦ ਹਨ ਅਤੇ ਕਈ ਭਾਸ਼ਾਵਾ ਵਿੱਚ ਮੋਜੂਦ ਹਨ।

Works Of Bhagat Kabir Welfare Foundation (Regd.)

What We Do

ਭਗਤ ਕਬੀਰ ਜੀ ਦੀ ਬਾਣੀ ਦਾ ਪ੍ਰਸਾਰਨ ਅਤੇ ਪ੍ਰਚਾਰਨ

ਭਗਤ ਕਬੀਰ ਜੀ ਦੀ ਬਾਣੀ ਨੂੰ ਪ੍ਰਸਾਰਨ ਅਤੇ ਪ੍ਰਚਾਰਨ ਲਈ ਸਕੂਲ, ਕਾਲਜਾਂ, ਯੂਨੀਵਰਸਿਟੀਆਂ ਅਤੇ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸਥਾਨਾਂ ਨਾਲ ਮਿਲ ਕੇ ਸੈਮੀਨਾਰਾਂ ਦਾ ਆਯੋਜਨ ਕਰਨਾ।

ਔਰਤਾਂ ਦੇ ਹੱਕ

ਜੱਗ ਦੀ ਜਨਨੀ ਔਰਤ ਨੂੰ ਉਨਾਂ ਦੇ ਹੱਕਾਂ ਅਤੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਮਾਗਮ ਕਰਵਾਉਣਾ।

ਔਰਤਾਂ ਦੀ ਸਿਹਤ

ਔਰਤਾਂ ਦੀ ਸਿਹਤ ਸਬੰਧੀ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਦੇਸ਼ ਭਰ ਵਿੱਚ ਕੈਂਪ ਲਗਾਉਣਾ।

ਜਰੂਰਤਮੰਦ ਕੁੜੀਆਂ ਦੇ ਵਿਆਹ ਦਾ ਆਸਰਾ

ਜਰੂਰਤਮੰਦ ਕੁੜੀਆਂ ਦੇ ਵਿਆਹ ਲਈ ਲੋੜੀਂਦਾ ਸਮਾਨ ਪੂਰਾ ਕਰਨ ਵਿੱਚ ਮਦਦ ਕਰਨਾ।

ਵੱਖ ਵੱਖ ਬਿਮਾਰੀਆਂ ਨਾਲ ਪੀੜਿਤ

ਵੱਖ ਵੱਖ ਬਿਮਾਰੀਆਂ ਨਾਲ ਪੀੜਿਤ ਵਿਅਕਤੀਆਂ ਦੀ ਮਦਦ ਕਰਨਾ ਅਤੇ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਏ ਜਾਣ ਵਿੱਚ ਮਦਦ ਕਰਨਾ।

ਅਪਸੀ ਭਾਈਚਾਰਕ

ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੇ ਲਈ ਯਤਨ ਕਰਨਾ

Our Process

Social Welfare Activities

welfare-icon

Blood Donation Camps:

welfare-icon3

Health Camps

welfare-icon5

Seminar for Social Awareness

about
welfare-icon2

Charity Drives

welfare-icon4

Satsangs and Spiritual Programs

welfare-icon6

Environmental Initiatives

Talk to Us – Connect with Confidence!

At Bhagat Kabir Foundation, we’re here to guide you with trust and compassion. Whether you seek support, answers, or solutions, our team is ready to help. Reach out today and let us assist you on your journey toward peace and positivity!

ਫਾਊਂਡੇਸ਼ਨ ਦੇ ਵੱਖ ਵੱਖ ਸਮੇਂ ਦੌਰਾਨ ਹੋਏ ਸਮਾਗਮਾਂ ਵਿੱਚ ਪੁੱਜੇ ਪਤਵੰਤੇ :

ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ

ਸ੍ਰੀ ਗਿਆਨ ਚੰਦ ਗੁਪਤਾ ਸਪੀਕਰ ਹਰਿਆਣਾ ਵਿਧਾਨ ਸਭਾ

ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈ. ਜੀ ਪੰਜਾਬ ਪੁਲਿਸ

ਪ੍ਰੋ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਸ੍ਰੀ ਫਤਿਹਗੜ ਸਾਹਿਬ

ਬੀਬੀ ਪਰਮਜੀਤ ਕੌਰ ਲਾਂਡਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਾਬਕਾ ਚੇਅਰ ਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ

ਸਰਦਾਰ ਕੁਲਵੰਤ ਸਿੰਘ ਵਿਧਾਇਕ ਮੋਹਾਲੀ

ਸਰਦਾਰ ਕਿਰਨਬੀਰ ਸਿੰਘ ਕੰਗ ਉੱਘੇ ਪੰਥਕ ਚਿੰਤਕ

ਸਰਦਾਰ ਮਾਲਵਿੰਦਰ ਸਿੰਘ ਕੰਗ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ

Our Gallary

Our Testimonial